¡Sorpréndeme!

ਮਨੁੱਖੀ ਤਸਕਰੀ ਕਾਰਣ ਰੋਕਿਆ ਜਹਾਜ਼, ਕੌਣ ਕੌਣ ਕਰ ਰਿਹਾ ਸੀ ਇਸ ਜਹਾਜ਼ ਦੀ ਸਵਾਰੀ |OneIndia Punjabi

2023-12-26 2 Dailymotion

ਮਨੁੱਖੀ ਤਸਕਰੀ ਦੇ ਸ਼ੱਕ ਕਾਰਨ ਫਰਾਂਸ 'ਚ 4 ਦਿਨਾਂ ਤੱਕ ਰੋਕਿਆ ਗਿਆ ਜਹਾਜ਼ 276( ਚਿਹੱਤਰ ) ਯਾਤਰੀਆਂ ਨੂੰ ਲੈ ਕੇ ਮੰਗਲਵਾਰ ਤੜਕੇ ਮੁੰਬਈ ਪਹੁੰਚਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਜਹਾਜ਼ 'ਚ ਜ਼ਿਆਦਾਤਰ ਭਾਰਤੀ ਨਾਗਰਿਕ ਸਵਾਰ ਸਨ। ਅਧਿਕਾਰੀ ਨੇ ਦੱਸਿਆ ਕਿ ਏਅਰਬੱਸ ਏ340 ਜਹਾਜ਼ ਸਵੇਰੇ 4 ਵਜੇ ਤੋਂ ਥੋੜ੍ਹੀ ਦੇਰ ਬਾਅਦ ਮੁੰਬਈ ਪਹੁੰਚ ਗਿਆ। ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 2.30 ਵਜੇ ਵੈਟਰੀ ਹਵਾਈ ਅੱਡੇ ਤੋਂ ਉਡਾਣ ਭਰੀ।ਫਰਾਂਸੀਸੀ ਅਧਿਕਾਰੀਆਂ ਮੁਤਾਬਕ ਜਿਸ ਜਹਾਜ਼ ਨੇ ਮੁੰਬਈ ਲਈ ਉਡਾਣ ਭਰੀ ਸੀ, ਉਸ 'ਚ 276 ਯਾਤਰੀ ਸਵਾਰ ਸਨ ਅਤੇ ਦੋ ਨਾਬਾਲਗਾਂ ਸਮੇਤ 25 ਲੋਕਾਂ ਨੇ ਫਰਾਂਸ ਵਿਚ ਸ਼ਰਣ ਲਈ ਅਰਜ਼ੀ ਦਿੱਤੀ ਹੈ ਅਤੇ ਫਿਲਹਾਲ ਫਰਾਂਸ ਵਿਚ ਹਨ। ਇਕ ਫ੍ਰੈਂਚ ਨਿਊਜ਼ ਚੈਨਲ ਨੇ ਦੱਸਿਆ ਕਿ ਦੋ ਹੋਰ ਯਾਤਰੀਆਂ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਹਾਇਕ ਗਵਾਹ ਦਾ ਦਰਜਾ ਦਿੱਤਾ ਗਿਆ।
.
The plane stopped due to human trafficking, who was riding this plane.
.
.
.
#punjabnews #France #HumanTrafficking
~PR.182~